ਭਾਰਤ ਬਨਾਮ ਵੈਸਟਇੰਡੀਜ਼ ਤੀਜਾ ਵਨਡੇ – ਟ੍ਰੈਫਿਕ ਅਤੇ ਪਾਰਕਿੰਗ ਐਡਵਾਇਜ਼ਰੀ

ਨਿਊ ਚੰਡੀਗੜ੍ਹ (ਸਹਿਜਧਾਰਾ ਬਿਊਰੋ), 30 ਸਤੰਬਰ: ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਮੈਚ ਵਾਲੇ ਦਿਨ ਦਰਸ਼ਕਾਂ ਅਤੇ ਵਾਹਨਾਂ ਦੀ ਸੰਭਾਵਿਤ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਟ੍ਰੈਫਿਕ ਅਤੇ ਪਾਰਕਿੰਗ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਰਾਹੀਂ ਮੈਚ ਦੇਖਣ ਆਉਣ ਵਾਲ਼ੇ ਦਰਸ਼ਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਟੇਡੀਅਮ ਦੇ ਆਲੇ-ਦੁਆਲੇ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਨਿਰਧਾਰਤ ਰੂਟ ਅਤੇ ਪਾਰਕਿੰਗ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ। ਐਸੋਸੀਏਸ਼ਨ ਦੇ ਬੁਲਾਰੇ ਨੇ ਕਿਹਾ ਕਿ P4, P5, P6 ਅਤੇ P7 ਵਿੱਚ ਪੇਡ ਪਾਰਕਿੰਗ ਦੀ ਵਰਤੋਂ ਕਰਨ ਵਾਲੇ ਦਰਸ਼ਕਾਂ ਅਤੇ ਟੈਕਸੀਆਂ ਲਈ ਓਮੈਕਸ ਚੌਕ ਰੂਟ ਨਿਰਧਾਰਤ ਕੀਤਾ ਗਿਆ ਹੈ। ਦਰਸ਼ਕ ਅਤੇ ਟੈਕਸੀਆਂ ਇਸ ਰੂਟ ਰਾਹੀਂ ਸਟੇਡੀਅਮ ਵੱਲ ਆਉਣ ਅਤੇ ਆਪਣੀ ਨਿਰਧਾਰਤ ਪਾਰਕਿੰਗ ਲਈ ਦਿੱਤੇ ਰੂਟ ਦੀ ਪਾਲਣਾ ਕਰਨ।

ਇਸੇ ਤਰ੍ਹਾਂ P1, P2 ਅਤੇ P3 ਲਈ ਵੈਧ ਪਾਰਕਿੰਗ ਸਟਿਕਰ ਵਾਲੇ ਵਾਹਨ ਮਾਰਬਲ ਮਾਰਕੀਟ ਲਾਈਟਸ ਵਾਲੇ ਪਾਸਿਉਂ ਸਟੇਡੀਅਮ ਵੱਲ ਆਉਣ ਅਤੇ ਸਟਿਕਰ ਪਾਰਕਿੰਗ ਲਈ ਨਿਰਧਾਰਤ ਰੂਟ ਦੀ ਪਾਲਣਾ ਕਰਨ। ਦਰਸ਼ਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਪਾਰਕਿੰਗ Show My Parking App ਰਾਹੀਂ ਪਹਿਲਾਂ ਹੀ ਬੁੱਕ ਕਰਨ। Show My Parking ਇਸ ਮੈਚ ਦਾ Official Parking Partner ਹੈ। P4 Parking ਵਿਖੇ Match Day Box Office ਉਪਲਬਧ ਰਹੇਗਾ, ਜਿਸ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ। ਮੈਚ ਵਾਲੇ ਦਿਨ ਸਟੇਡੀਅਮ ਦੇ ਗੇਟ ਦੁਪਹਿਰ 12:00 ਵਜੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਭਾਰਤ ਬਨਾਮ ਵੈਸਟਇੰਡੀਜ਼ ਤੀਜਾ ਵਨਡੇ 3 ਅਕਤੂਬਰ 2026 ਨੂੰ ਦੁਪਹਿਰ 2:00 ਵਜੇ ਸ਼ੁਰੂ ਹੇਵੇਗਾ। ਐਸੋਸੀਏਸ਼ਨ ਨੇ ਸਾਰੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਤੋਂ ਪਹਿਲਾਂ ਸਟੇਡੀਅਮ ਪਹੁੰਚਣ ਅਤੇ ਟ੍ਰੈਫਿਕ ਪੁਲਿਸ, ਸੁਰੱਖਿਆ ਕਰਮਚਾਰੀਆਂ ਅਤੇ PCA ਸਟਾਫ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ।
