ਆਸਟਰੇਲੀਆ ਤੇ ਭਾਰਤੀ ਮਹਿਲਾ-ਏ ਕ੍ਰਿਕਟ ਟੀਮਾਂ ਵਿਚਕਾਰ 29 ਸਤੰਬਰ ਤੋਂ 2 ਅਕਤੂਬਰ ਤੱਕ ਮੋਹਾਲ਼ੀ ਵਿਖੇ ਹੋਵੇਗਾ ਚਾਰ ਰੋਜ਼ਾ ਮੁਕਾਬਲਾ
ਪੀ.ਸੀ.ਏ. ਆਈ.ਐੱਸ.ਬਿੰਦਰਾ ਕ੍ਰਿਕਟ ਸਟੇਡੀਅਮ, ਮੋਹਾਲ਼ੀ ਵਿਖੇ ਹੋਣ ਵਾਲ਼ਾ ਇਹ ਕ੍ਰਿਕਟ ਮੁਕਾਬਲਾ ਦਰਸ਼ਕਾਂ ਲਈ ਹੋਵੇਗਾ ਬਿਲਕੁਲ ਮੁਫ਼ਤ
ਨਿਊ ਚੰਡੀਗੜ੍ਹ (ਸਹਿਜਧਾਰਾ ਬਿਊਰੋ), 24 ਸਤੰਬਰ:
ਭਾਰਤ ਦੌਰੇ ‘ਤੇ ਆਈ ਆਸਟਰੇਲੀਆ ਮਹਿਲਾ-ਏ ਅਤੇ ਭਾਰਤ ਮਹਿਲਾ-ਏ ਦੀਆਂ ਟੀਮਾਂ ਵਿਚਕਾਰ 29 ਸਤੰਬਰ ਤੋਂ 2 ਅਕਤੂਬਰ, 2026 ਤੱਕ ਖੇਡਿਆ ਜਾਣ ਵਾਲ਼ਾ ਚਾਰ ਰੋਜ਼ਾ ਮੁਕਾਬਲਾ ਹੁਣ ਪੀ.ਸੀ.ਏ. ਆਈ.ਐੱਸ.ਬਿੰਦਰਾ ਕ੍ਰਿਕਟ ਸਟੇਡੀਅਮ, ਮੋਹਾਲ਼ੀ ਵਿਖੇ ਖੇਡਿਆ ਜਾਵੇਗਾ। ਭਾਰਤ ਦੌਰੇ ਤੇ ਆਈ ਆਸਟਰੇਲੀਆ ਮਹਿਲਾ-ਏ ਅਤੇ ਭਾਰਤ ਮਹਿਲਾ-ਏ ਦੀਆਂ ਟੀਮਾਂ ਵਿਚਕਾਰ 29 ਸਤੰਬਰ ਤੋਂ 2 ਅਕਤੂਬਰ, 2026 ਤੱਕ ਖੇਡਿਆ ਜਾਣ ਵਾਲ਼ਾ ਚਾਰ ਰੋਜ਼ਾ ਮੁਕਾਬਲਾ ਹੁਣ ਪੀ.ਸੀ.ਏ. ਆਈ.ਐੱਸ.ਬਿੰਦਰਾ ਕ੍ਰਿਕਟ ਸਟੇਡੀਅਮ, ਮੋਹਾਲ਼ੀ ਵਿਖੇ ਖੇਡਿਆ ਜਾਵੇਗਾ। ਇਹ ਮੁਕਾਬਲਾ ਪਹਿਲਾਂ ਧਰਮਸ਼ਾਲਾ ਵਿਖੇ ਖੇਡਿਆ ਜਾਣਾ ਸੀ, ਪਰੰਤੂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਇਸ ਦਾ ਸਥਾਨ ਬਦਲ ਕੇ ਮੋਹਾਲ਼ੀ ਵਿਖੇ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਆਸਟਰੇਲੀਆ ਮਹਿਲਾ-ਏ ਦੇ ਭਾਰਤ ਦੌਰਾਨ ਦੋਵਾਂ ਟੀਮਾਂ ਵਿਚਕਾਰ ਪਹਿਲਾਂ ਤਿੰਨ ਟੀ-20 ਮੁਕਾਬਲੇ ਮੁੱਲਾਂਪੁਰ ਵਿਖੇ ਖੇਡੇ ਗਏ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਇਸ ਮੁਕਾਬਲੇ ਦੌਰਾਨ ਵਿਸ਼ੇਸ਼ ਤੋਹਫਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 29 ਸਤੰਬਰ ਤੋਂ 2 ਅਕਤੂਬਰ ਤੱਕ ਹੋਣ ਵਾਲ਼ੇ ਇਸ ਮੁਕਾਬਲੇ ਲਈ ਦਰਸ਼ਕਾਂ ਦਾ ਦਾਖਲਾ ਮੁਫ਼ਤ ਹੋਵੇਗਾ। ਕ੍ਰਿਕਟ ਪ੍ਰੇਮੀ ਆਊਟਰ ਗੇਟ 1ਸੀ ਰਾਹੀਂ ਮੁਫ਼ਤ ਦਾਖਲਾ ਲੈ ਕੇ ਇਸ ਮੁਕਾਬਲੇ ਦਾ ਸਿੱਧਾ ਮੈਦਾਨ ਤੋਂ ਆਨੰਦ ਮਾਣ ਸਕਣਗੇ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਹ ਉਪਰਾਲਾ ਕ੍ਰਿਕਟ ਨੂੰ ਪਿਆਰ ਕਰਨ ਵਾਲ਼ੇ ਦਰਸ਼ਕਾਂ ਨੂੰ ਮਹਿਲਾ ਕ੍ਰਿਕਟ ਨਾਲ਼ ਹੋਰ ਨੇੜਿਉਂ ਜੋੜਨ ਲਈ ਕੀਤਾ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਸੀਸੀਆਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ ਮਹੱਤਵਪੂਰਨ ਮਹਿਲਾ ਕ੍ਰਿਕਟ ਮੁਕਾਬਲੇ ਦੀ ਮੇਜ਼ਬਾਨੀ ਦਾ ਮੌਕਾ ਮਿਲਣਾ ਮਾਣ ਵਾਲ਼ੀ ਗੱਲ ਹੈ। ਉਨ੍ਹਾਂ ਕਿਹਾ, ‘ਅਸੀਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਇਸ ਮੁਕਾਬਲੇ ਦੀ ਮੇਜ਼ਬਾਨੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਦਿੱਤੀ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਸ ਮੁਕਾਬਲੇ ਦਾ ਆਯੋਜਨ ਵਧੀਆ ਅਤੇ ਉੱਚ ਪੱਧਰੀ ਢੰਗ ਨਾਲ਼ ਕੀਤਾ ਜਾਵੇ। ਪੰਜਾਬ ਵਿੱਚ ਮਹਿਲਾ ਕ੍ਰਿਕਟ ਨੂੰ ਹੋਰ ਉਤਸ਼ਾਹਿਤ ਕਰਨਾ ਅਤੇ ਇਸ ਨੂੰ ਹੋਰ ਉੱਚੇ ਪੱਧਰ ‘ਤੇ ਲੈ ਕੇ ਜਾਣਾ ਸਾਡੀ ਪਹਿਲ ਰਹੇਗੀ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਕ੍ਰਿਕਟ ਪ੍ਰੇਮੀ ਮੈਦਾਨ ਵਿੱਚ ਪਹੁੰਚ ਕੇ ਮਹਿਲਾ ਕ੍ਰਿਕਟ ਦਾ ਹੌਸਲਾ ਵਧਾਉਣ।