ਲੋੜਵੰਦ ਮਰੀਜ਼ ਕਾਕਾ ਮੇਜਰ ਸਿੰਘ ਦੀ ਕੀਤੀ ਵਿੱਤੀ ਸਹਾਇਤਾ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 25 ਅਗਸਤ:
ਪਰਮ ਸੇਵਾ ਵੈੱਲਫੇਅਰ ਸੋਸਾਇਟੀ ਦੇ ਸਰਗਰਮ ਮੈਂਬਰ ਮਾਸਟਰ ਰਵਿੰਦਰ ਸਿੰਘ ਵੱਲੋਂ ਧਿਆਨ ਵਿੱਚ ਲਿਆਉਣ ‘ਤੇ ਕਾਕਾ ਮੇਜਰ ਸਿੰਘ, ਜਿਸ ਦੇ ਪਿਤਾ ਦੀ ਬਚਪਨ ਵਿੱਚ ਮੌਤ ਹੋ ਗਈ ਸੀ, ਜੋ ਦੁਰਘਟਨਾ ਵਿੱਚ ਜ਼ਖਮੀ ਹੋਣ ਕਰਕੇ ਬੈਂਡ ਰਿਡਨ ਹੈ, ਦੀ ਵਿੱਤੀ ਸਹਾਇਤਾ ਕੀਤੀ ਗਈ। ਇਹ ਸਹਾਇਤਾ ਇਸ ਦੀ ਮਾਤਾ ਸੁਰਿੰਦਰ ਕੌਰ, ਵਾਸੀ ਮਨਸੂਹਾ ਖੁਰਦ, ਜ਼ਿਲ੍ਹਾ ਰੋਪੜ੍ਹ ਵੱਲੋਂ ਪ੍ਰਾਪਤ ਕੀਤੀ ਗਈ, ਜੋ ਡਾ. ਸੰਤ ਸੁਰਿੰਦਰਪਾਲ ਸਿੰਘ, ਸੋਮ ਨਾਥ ਭੱਟ, ਸੁਰਿੰਦਰ ਸਿੰਘ (ਆਈ.ਆਈ.ਸੀ.), ਸੁਰਜੀਤ ਸੁਮਨ, ਹਰਬੰਸ ਸਿੰਘ, ਸਮਰੱਥ ਸਿੰਘ, ਮਾਸਟਰ ਲਛਮਣ ਸਿੰਘ, ਮਾਸਟਰ ਰਵਿੰਦਰ ਸਿੰਘ ਅਤੇ ਪ੍ਰਿੰ. ਕੁਲਦੀਪ ਕੌਰ ਵੱਲੋਂ ਮੌਕੇ ‘ਤੇ ਜਾ ਕੇ ਕੀਤੀ ਗਈ। ਜ਼ਿਕਰਯੋਗ ਹੈ ਕਿ ਪਰਮ ਸੇਵਾ ਵੈੱਲਫੇਅਰ ਸੋਸਾਇਟੀ ਲੰਮੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ ਵਿੱਚ ਨਿਰਵਿਘਨ ਸੇਵਾ ਵਿੱਚ ਜੁਟੀ ਹੋਈ ਹੈ।

ਸੋਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਅਤੇ ਜਨਰਲ ਸਕੱਤਰ ਸੁਰਜੀਤ ਸੁਮਨ ਨੇ ਦੱਸਿਆ ਕਿ ਇਸ ਨੇਕ ਕੰਮ ਵਿੱਚ ਸੋਸਾਇਟੀ ਦੇ ਦੀਆਂ ਸਰਗਰਮ ਮੈਂਬਰ, ਜਿਨ੍ਹਾਂ ਵਿੱਚ ਡਾ. ਸੰਤ ਸੁਰਿੰਦਰ ਪਾਲ ਸਿੰਘ, ਨਿਰਮਲ ਸਿੰਘ, ਲਖਵੀਰ ਸਿੰਘ, ਸੁਰਜੀਤ ਮੰਡ, ਸੁਰਜੀਤ ਸੁਮਨ, ਸੁਰਿੰਦਰ ਸਿੰਘ ਚੰਡੀਗੜ੍ਹ, ਸਮਰੱਥ ਸਿੰਘ, ਹਰਬੰਸ ਸਿੰਘ, ਗੁਰਸ਼ਰਨਜੀਤ ਸਿੰਘ, ਬਲਜਿੰਦਰ ਸਿੰਘ, ਸੁਦੇਸ਼ ਗੌਤਮ, ਬਲਵੰਤ ਸਿੰਘ, ਜਸਵੀਰ ਸਿੰਘ, ਮਦਨ ਲਾਲ ਸ਼ਰਮਾ, ਵਿਨੋਦ ਮਹਾਜਨ, ਰਮੇਸ਼ ਚੰਦਰ ਭੱਲਾ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਅਨਿਲ ਕੁਮਾਰ, ਰਾਕੇਸ਼ ਕੁਮਾਰ, ਰਵਿੰਦਰ ਕੌਸ਼ਲ, ਨਰੇਸ਼ ਕੁਮਾਰ, ਕਰਨਵੀਰ ਸਿੰਘ, ਅਰਮਾਨ ਸਿੰਘ, ਮਾਸਟਰ ਰਵਿੰਦਰ ਸਿੰਘ, ਸੁਨੀਲ ਕੁਮਾਰ ਸ਼ਰਮਾ, ਗੁਰਸ਼ਰਨ ਸਿੰਘ, ਪੰਕਜ ਪ੍ਰਧਾਨ, ਧਰਮਪਾਲ ਸ਼ਰਮਾ, ਸੁਰਿੰਦਰ ਸ਼ਰਮਾ (ਐਲ.ਆਈ.ਸੀ.), ਪ੍ਰਿੰ. ਕੁਲਦੀਪ ਕੌਰ, ਸੁਰਿੰਦਰ ਕੌਰ, ਪ੍ਰਵੀਨ ਭੱਟ, ਮਧੂ ਅੰਬਾਲ਼ਾ, ਆਰਤੀ ਸਹਿਗਲ, ਸੋਨੀਆ ਮਹਾਜਨ, ਸੁਚਿਤਾ ਤਿਵਾੜੀ, ਮਿਨਾਕਸ਼ੀ ਕੌਸ਼ਲ, ਵਨੀਤਾ ਪੰਚਕੂਲਾ, ਸੁਨੀਤਾ ਗੌੰਤਮ, ਕਮਲੇਸ਼ ਕਾਲਕਾ, ਮਮਤਾ, ਅੰਜੂ ਛਾਬੜਾ, ਮਮਤਾ ਗੌਤਮ, ਨਲਿਨੀ ਬੰਗਾ, ਰਾਜ ਕੁਮਾਰੀ, ਮਮਤਾ ਗੌਤਮ, ਸੁਖਵੰਤ ਕੌਰ, ਚੰਦਰ ਕਾਂਤਾ, ਆਦਿ ਸ਼ਾਮਿਲ ਹਨ, ਜੋ ਇਸ ਨੇਕ ਕਾਰਜ ਹਿੱਤ ਸੋਸਾਇਟੀ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਨੇਕ ਕੰਮ ਹਿੱਤ ਪਰਿਵਾਰ ਵੱਲੋਂ ਸੋਸਾਇਟੀ ਦਾ ਦਿਲੋਂ ਧੰਨਵਾਦ ਕੀਤਾ ਗਿਆ।